39ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਕੰਮ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨ।
40ਆਪੋ-ਆਪਣੇ ਟੱਬਰਾਂ ਅਤੇ ਘਰਾਣਿਆ ਅਨੁਸਾਰ ਗਿਣੇ ਗਏ ਜੋ 2,630 ਸਨ।
41ਇਹ ਗੇਰਸ਼ੋਨੀਆਂ ਦੇ ਗੋਤ ਵਿੱਚੋਂ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਦੇ ਇਹੋ ਹੀ ਸਨ ਅਰਥਾਤ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
42ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
43ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ,