41ਇਹ ਗੇਰਸ਼ੋਨੀਆਂ ਦੇ ਗੋਤ ਵਿੱਚੋਂ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਦੇ ਇਹੋ ਹੀ ਸਨ ਅਰਥਾਤ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
42ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
43ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ,
44ਆਪੋ-ਆਪਣੇ ਗੋਤਾਂ ਅਨੁਸਾਰ ਗਿਣੇ ਗਏ ਜੋ 3,200 ਸਨ।
45ਇਹ ਮੇਰਾਰੀ ਗੋਤਾਂ ਦੀ ਕੁੱਲ ਗਿਣਤੀ ਸੀ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।