47ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਦੇ ਤੰਬੂ ਦੀ ਸੇਵਾ ਕਰਨ ਅਤੇ ਢੋਣ ਦਾ ਕੰਮ ਕਰਨ ਆਏ ਸਨ।
48ਉਹਨਾਂ ਦੀ ਗਿਣਤੀ 8,580 ਸੀ,
49ਮੋਸ਼ੇਹ ਦੁਆਰਾ ਯਾਹਵੇਹ ਦੇ ਹੁਕਮ ਅਨੁਸਾਰ, ਹਰੇਕ ਨੂੰ ਆਪਣਾ ਕੰਮ ਸੌਂਪਿਆ ਗਿਆ ਅਤੇ ਦੱਸਿਆ ਗਿਆ ਕਿ ਕੀ ਚੁੱਕਣਾ ਹੈ। ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।