1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਕਿਸੇ ਵੀ ਵਿਅਕਤੀ ਨੂੰ ਡੇਰੇ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਦੀ ਬੀਮਾਰੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਜਾਂ ਜੋ ਮਰੇ ਹੋਏ ਸਰੀਰ ਦੇ ਕਾਰਨ ਰਸਮੀ ਤੌਰ ਉੱਤੇ ਅਸ਼ੁੱਧ ਹੋਵੇ।
3ਆਦਮੀ ਅਤੇ ਔਰਤ ਉਹਨਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਭੇਜ ਦਿਓ ਤਾਂ ਜੋ ਉਹ ਆਪਣੇ ਡੇਰੇ ਨੂੰ ਜਿੱਥੇ ਮੈਂ ਉਹਨਾਂ ਵਿੱਚ ਰਹਿੰਦਾ ਹਾਂ, ਅਸ਼ੁੱਧ ਨਾ ਕਰਨ।”