9ਇਸਰਾਏਲੀ ਜੋ ਵੀ ਪਵਿੱਤਰ ਭੇਟ ਇੱਕ ਜਾਜਕ ਨੂੰ ਦਿੰਦੇ ਹਨ ਉਹ ਉਸ ਦਾ ਹੋਵੇਗਾ।
10ਹਰ ਮਨੁੱਖ ਦੀਆਂ ਪਵਿੱਤਰ ਵਸਤੂਆਂ ਉਸ ਦੀਆਂ ਹੋਣ, ਪਰ ਜੋ ਉਹ ਜਾਜਕ ਨੂੰ ਦਿੰਦੇ ਹਨ ਉਹ ਜਾਜਕ ਦਾ ਹੀ ਹੋਵੇਗਾ।’ ”
11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
12“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕਿਸੇ ਆਦਮੀ ਦੀ ਪਤਨੀ ਕੁਰਾਹੇ ਪਈ ਹੈ ਅਤੇ ਉਸ ਨਾਲ ਬੇਵਫ਼ਾਈ ਕਰੇ।
13ਤਾਂ ਜੋ ਕਿਸੇ ਹੋਰ ਆਦਮੀ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਅਤੇ ਇਹ ਉਸਦੇ ਪਤੀ ਤੋਂ ਛੁਪਿਆ ਰਹੇ ਅਤੇ ਉਸਦੀ ਅਸ਼ੁੱਧਤਾ ਦਾ ਪਤਾ ਨਾ ਲੱਗੇ (ਕਿਉਂਕਿ ਉਸਦੇ ਵਿਰੁੱਧ ਕੋਈ ਗਵਾਹ ਨਹੀਂ ਹੈ ਅਤੇ ਉਹ ਇਸ ਕੰਮ ਵਿੱਚ ਫੜੀ ਨਹੀਂ ਗਈ ਹੈ),