8ਪਰ ਜੇਕਰ ਉਸ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਤਾਂ ਗਲਤੀ ਦੀ ਭਰਪਾਈ ਯਾਹਵੇਹ ਨੂੰ ਦਿੱਤੀ ਜਾਵੇ, ਜਿਸਨੂੰ ਜਾਜਕ ਸਵੀਕਾਰ ਕਰੇ ਨਾਲੇ ਹੀ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ।
9ਇਸਰਾਏਲੀ ਜੋ ਵੀ ਪਵਿੱਤਰ ਭੇਟ ਇੱਕ ਜਾਜਕ ਨੂੰ ਦਿੰਦੇ ਹਨ ਉਹ ਉਸ ਦਾ ਹੋਵੇਗਾ।
10ਹਰ ਮਨੁੱਖ ਦੀਆਂ ਪਵਿੱਤਰ ਵਸਤੂਆਂ ਉਸ ਦੀਆਂ ਹੋਣ, ਪਰ ਜੋ ਉਹ ਜਾਜਕ ਨੂੰ ਦਿੰਦੇ ਹਨ ਉਹ ਜਾਜਕ ਦਾ ਹੀ ਹੋਵੇਗਾ।’ ”
11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
12“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕਿਸੇ ਆਦਮੀ ਦੀ ਪਤਨੀ ਕੁਰਾਹੇ ਪਈ ਹੈ ਅਤੇ ਉਸ ਨਾਲ ਬੇਵਫ਼ਾਈ ਕਰੇ।