6“ਇਸਰਾਏਲੀਆਂ ਨੂੰ ਆਖ, ‘ਕੋਈ ਵੀ ਆਦਮੀ ਜਾਂ ਔਰਤ ਜੋ ਕਿਸੇ ਵੀ ਤਰੀਕੇ ਨਾਲ ਕਿਸੇ ਦੂਜੇ ਉੱਤੇ ਜ਼ੁਲਮ ਕਰਦਾ ਹੈ, ਉਹ ਯਾਹਵੇਹ ਦੇ ਲਈ ਬੇਵਫ਼ਾ ਅਤੇ ਦੋਸ਼ੀ ਹੋਵੇਗਾ।
7ਤਦ ਉਹ ਆਪਣੇ ਕੀਤੇ ਹੋਏ ਪਾਪ ਦਾ ਇਕਰਾਰ ਕਰੇ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰਨ, ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਵੱਧ ਉਸ ਵਿਅਕਤੀ ਨੂੰ ਦੇਣ, ਜਿਸ ਦੇ ਨਾਲ ਉਹਨਾਂ ਨੇ ਗਲਤ ਕੀਤਾ ਹੈ।
8ਪਰ ਜੇਕਰ ਉਸ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਤਾਂ ਗਲਤੀ ਦੀ ਭਰਪਾਈ ਯਾਹਵੇਹ ਨੂੰ ਦਿੱਤੀ ਜਾਵੇ, ਜਿਸਨੂੰ ਜਾਜਕ ਸਵੀਕਾਰ ਕਰੇ ਨਾਲੇ ਹੀ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ।
9ਇਸਰਾਏਲੀ ਜੋ ਵੀ ਪਵਿੱਤਰ ਭੇਟ ਇੱਕ ਜਾਜਕ ਨੂੰ ਦਿੰਦੇ ਹਨ ਉਹ ਉਸ ਦਾ ਹੋਵੇਗਾ।
10ਹਰ ਮਨੁੱਖ ਦੀਆਂ ਪਵਿੱਤਰ ਵਸਤੂਆਂ ਉਸ ਦੀਆਂ ਹੋਣ, ਪਰ ਜੋ ਉਹ ਜਾਜਕ ਨੂੰ ਦਿੰਦੇ ਹਨ ਉਹ ਜਾਜਕ ਦਾ ਹੀ ਹੋਵੇਗਾ।’ ”