ਗਿਣਤੀ 5

“ਇਸਰਾਏਲੀਆਂ ਨੂੰ ਆਖ, ‘ਕੋਈ ਵੀ ਆਦਮੀ ਜਾਂ ਔਰਤ ਜੋ ਕਿਸੇ ਵੀ ਤਰੀਕੇ ਨਾਲ ਕਿਸੇ ਦੂਜੇ ਉੱਤੇ ਜ਼ੁਲਮ ਕਰਦਾ ਹੈ, ਉਹ ਯਾਹਵੇਹ ਦੇ ਲਈ ਬੇਵਫ਼ਾ ਅਤੇ ਦੋਸ਼ੀ ਹੋਵੇਗਾ।

Numbers 5:6 (UKJV) Speak unto the children of Israel, When a man or woman shall commit any sin that men commit, to do a trespass against the LORD, and that person be guilty;

4ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਹਨਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ, ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

5ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

6“ਇਸਰਾਏਲੀਆਂ ਨੂੰ ਆਖ, ‘ਕੋਈ ਵੀ ਆਦਮੀ ਜਾਂ ਔਰਤ ਜੋ ਕਿਸੇ ਵੀ ਤਰੀਕੇ ਨਾਲ ਕਿਸੇ ਦੂਜੇ ਉੱਤੇ ਜ਼ੁਲਮ ਕਰਦਾ ਹੈ, ਉਹ ਯਾਹਵੇਹ ਦੇ ਲਈ ਬੇਵਫ਼ਾ ਅਤੇ ਦੋਸ਼ੀ ਹੋਵੇਗਾ।

7ਤਦ ਉਹ ਆਪਣੇ ਕੀਤੇ ਹੋਏ ਪਾਪ ਦਾ ਇਕਰਾਰ ਕਰੇ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰਨ, ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਵੱਧ ਉਸ ਵਿਅਕਤੀ ਨੂੰ ਦੇਣ, ਜਿਸ ਦੇ ਨਾਲ ਉਹਨਾਂ ਨੇ ਗਲਤ ਕੀਤਾ ਹੈ।

8ਪਰ ਜੇਕਰ ਉਸ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਤਾਂ ਗਲਤੀ ਦੀ ਭਰਪਾਈ ਯਾਹਵੇਹ ਨੂੰ ਦਿੱਤੀ ਜਾਵੇ, ਜਿਸਨੂੰ ਜਾਜਕ ਸਵੀਕਾਰ ਕਰੇ ਨਾਲੇ ਹੀ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.