12“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕਿਸੇ ਆਦਮੀ ਦੀ ਪਤਨੀ ਕੁਰਾਹੇ ਪਈ ਹੈ ਅਤੇ ਉਸ ਨਾਲ ਬੇਵਫ਼ਾਈ ਕਰੇ।
13ਤਾਂ ਜੋ ਕਿਸੇ ਹੋਰ ਆਦਮੀ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਅਤੇ ਇਹ ਉਸਦੇ ਪਤੀ ਤੋਂ ਛੁਪਿਆ ਰਹੇ ਅਤੇ ਉਸਦੀ ਅਸ਼ੁੱਧਤਾ ਦਾ ਪਤਾ ਨਾ ਲੱਗੇ (ਕਿਉਂਕਿ ਉਸਦੇ ਵਿਰੁੱਧ ਕੋਈ ਗਵਾਹ ਨਹੀਂ ਹੈ ਅਤੇ ਉਹ ਇਸ ਕੰਮ ਵਿੱਚ ਫੜੀ ਨਹੀਂ ਗਈ ਹੈ),
14ਅਤੇ ਜੇ ਉਸ ਦੇ ਪਤੀ ਦੇ ਮਨ ਵਿੱਚ ਜਲਣ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ ਕਿ ਉਹ ਅਪਵਿੱਤਰ ਹੈ, ਜਾਂ ਜੇ ਉਹ ਜਲਣ ਕਰਦਾ ਹੈ ਅਤੇ ਉਸ ਉੱਤੇ ਸ਼ੱਕ ਕਰਦਾ ਹੈ ਭਾਵੇਂ ਉਹ ਅਪਵਿੱਤਰ ਨਹੀਂ ਹੈ।
15ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।
16“ ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ।