ਗਿਣਤੀ 5

ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।

Numbers 5:15 (UKJV) Then shall the man bring his wife unto the priest, and he shall bring her offering for her, the tenth part of an ephah of barley meal; he shall pour no oil upon it, nor put frankincense thereon; for it is an offering of jealousy, an offering of memorial, bringing iniquity to remembrance.

13ਤਾਂ ਜੋ ਕਿਸੇ ਹੋਰ ਆਦਮੀ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਅਤੇ ਇਹ ਉਸਦੇ ਪਤੀ ਤੋਂ ਛੁਪਿਆ ਰਹੇ ਅਤੇ ਉਸਦੀ ਅਸ਼ੁੱਧਤਾ ਦਾ ਪਤਾ ਨਾ ਲੱਗੇ (ਕਿਉਂਕਿ ਉਸਦੇ ਵਿਰੁੱਧ ਕੋਈ ਗਵਾਹ ਨਹੀਂ ਹੈ ਅਤੇ ਉਹ ਇਸ ਕੰਮ ਵਿੱਚ ਫੜੀ ਨਹੀਂ ਗਈ ਹੈ),

14ਅਤੇ ਜੇ ਉਸ ਦੇ ਪਤੀ ਦੇ ਮਨ ਵਿੱਚ ਜਲਣ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ ਕਿ ਉਹ ਅਪਵਿੱਤਰ ਹੈ, ਜਾਂ ਜੇ ਉਹ ਜਲਣ ਕਰਦਾ ਹੈ ਅਤੇ ਉਸ ਉੱਤੇ ਸ਼ੱਕ ਕਰਦਾ ਹੈ ਭਾਵੇਂ ਉਹ ਅਪਵਿੱਤਰ ਨਹੀਂ ਹੈ।

15ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।

16“ ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ।

17ਤਦ ਜਾਜਕ ਨੂੰ ਮਿੱਟੀ ਦੇ ਘੜੇ ਵਿੱਚ ਕੁਝ ਪਵਿੱਤਰ ਜਲ ਲਵੇ, ਅਤੇ ਡੇਰੇ ਦੇ ਫਰਸ਼ ਤੋਂ ਕੁਝ ਧੂੜ ਲੈ ਕੇ ਜਲ ਵਿੱਚ ਪਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.