15ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।
16“ ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ।
17ਤਦ ਜਾਜਕ ਨੂੰ ਮਿੱਟੀ ਦੇ ਘੜੇ ਵਿੱਚ ਕੁਝ ਪਵਿੱਤਰ ਜਲ ਲਵੇ, ਅਤੇ ਡੇਰੇ ਦੇ ਫਰਸ਼ ਤੋਂ ਕੁਝ ਧੂੜ ਲੈ ਕੇ ਜਲ ਵਿੱਚ ਪਾਵੇ।
18ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਅਰਥਾਤ ਜਲਣ ਦੀ ਭੇਟ ਵੀ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ।
19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, “ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ।