22ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰੇ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।” “ ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, “ਆਮੀਨ। ਇਸ ਤਰ੍ਹਾਂ ਹੋਵੇ।”
23“ ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ।
24ਉਹ ਤੀਵੀਂ ਨੂੰ ਉਹ ਕੌੜਾ ਪਾਣੀ ਪਿਲਾਵੇਗਾ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਇਹ ਪਾਣੀ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਕੌੜਾ ਦੁੱਖ ਲਿਆਉਂਦਾ ਹੈ ਉਹ ਦੇ ਸਰੀਰ ਵਿੱਚ ਵੜ ਜਾਵੇਗਾ।
25ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਾਹਵੇਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਜਗਵੇਦੀ ਦੇ ਨੇੜੇ ਲਿਆਵੇ।
26ਤਦ ਜਾਜਕ ਨੂੰ ਇੱਕ ਮੁੱਠੀ ਭਰ ਅਨਾਜ ਦੀ ਭੇਟ ਨੂੰ ਯਾਦਗਾਰੀ ਭੇਟ ਵਜੋਂ ਲੈ ਕੇ ਜਗਵੇਦੀ ਉੱਤੇ ਸਾੜੇ। ਉਸ ਤੋਂ ਬਾਅਦ, ਉਹ ਜਲ ਉਸ ਔਰਤ ਨੂੰ ਪਿਲਾਵੇ।