ਗਿਣਤੀ 5

“ ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ।

Numbers 5:23 (UKJV) And the priest shall write these curses in a book, and he shall blot them out with the bitter water:

21ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, “ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ।

22ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰੇ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।” “ ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, “ਆਮੀਨ। ਇਸ ਤਰ੍ਹਾਂ ਹੋਵੇ।”

23“ ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ।

24ਉਹ ਤੀਵੀਂ ਨੂੰ ਉਹ ਕੌੜਾ ਪਾਣੀ ਪਿਲਾਵੇਗਾ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਇਹ ਪਾਣੀ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਕੌੜਾ ਦੁੱਖ ਲਿਆਉਂਦਾ ਹੈ ਉਹ ਦੇ ਸਰੀਰ ਵਿੱਚ ਵੜ ਜਾਵੇਗਾ।

25ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਾਹਵੇਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਜਗਵੇਦੀ ਦੇ ਨੇੜੇ ਲਿਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.