ਗਿਣਤੀ 5

ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, “ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ।

Numbers 5:21 (UKJV) Then the priest shall charge the woman with an oath of cursing, and the priest shall say unto the woman, The LORD make you a curse and an oath among your people, when the LORD does make your thigh to rot, and your belly to swell;

19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, “ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ।

20ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।”

21ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, “ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ।

22ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰੇ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।” “ ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, “ਆਮੀਨ। ਇਸ ਤਰ੍ਹਾਂ ਹੋਵੇ।”

23“ ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.