ਗਿਣਤੀ 5

ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।”

Numbers 5:20 (UKJV) But if you have gone aside to another instead of your husband, and if you be defiled, and some man have lain with you beside yours husband:

18ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਅਰਥਾਤ ਜਲਣ ਦੀ ਭੇਟ ਵੀ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ।

19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, “ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ।

20ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।”

21ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, “ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ।

22ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰੇ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।” “ ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, “ਆਮੀਨ। ਇਸ ਤਰ੍ਹਾਂ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.