8ਆਪਣੇ ਅਰਪਣ ਦੇ ਸਮੇਂ ਦੌਰਾਨ, ਉਹ ਯਾਹਵੇਹ ਨੂੰ ਪਵਿੱਤਰ ਕੀਤੇ ਜਾਂਦੇ ਹਨ।
9“ ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਓਣਾ ਚਾਹੀਦਾ ਹੈ।
10ਫੇਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਕੋਲ ਲਿਆਉਣ।
11ਤਾਂ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਨਜ਼ੀਰ ਦਾ ਪ੍ਰਾਸਚਿਤ ਕਰੇ ਕਿਉਂ ਜੋ ਉਹਨਾਂ ਨੇ ਮੁਰਦੇ ਦੇ ਸਾਹਮਣੇ ਰਹਿ ਕੇ ਪਾਪ ਕੀਤਾ ਸੀ। ਉਸੇ ਦਿਨ ਉਹ ਆਪਣੇ ਸਿਰ ਨੂੰ ਦੁਬਾਰਾ ਪਵਿੱਤਰ ਕਰਨ।
12ਉਹ ਆਪਣੇ ਆਪ ਨੂੰ ਦੁਬਾਰਾ ਅਰਪਣ ਕਰਨ ਉਸੇ ਸਮੇਂ ਲਈ ਆਪਣੇ ਆਪ ਨੂੰ ਯਾਹਵੇਹ ਨੂੰ ਅਰਪਣ ਕਰਨ ਅਤੇ ਦੋਸ਼ ਦੀ ਭੇਟ ਵਜੋਂ ਇੱਕ ਸਾਲ ਦਾ ਲੇਲਾ ਲਿਆਉਣ ਪਰ ਪਿਛਲੇ ਦਿਨ ਵਿਅਰਥ ਹੋ ਗਏ, ਕਿਉਂ ਜੋ ਉਹ ਅਰਪਣ ਦੇ ਸਮੇਂ ਦੌਰਾਨ ਪਲੀਤ ਹੋ ਗਏ ਸਨ।