ਗਿਣਤੀ 6

“ ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਓਣਾ ਚਾਹੀਦਾ ਹੈ।

Numbers 6:9 (UKJV) And if any man die very suddenly by him, and he has defiled the head of his consecration; then he shall shave his head in the day of his cleansing, on the seventh day shall he shave it.

7ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ।

8ਆਪਣੇ ਅਰਪਣ ਦੇ ਸਮੇਂ ਦੌਰਾਨ, ਉਹ ਯਾਹਵੇਹ ਨੂੰ ਪਵਿੱਤਰ ਕੀਤੇ ਜਾਂਦੇ ਹਨ।

9“ ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਓਣਾ ਚਾਹੀਦਾ ਹੈ।

10ਫੇਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਕੋਲ ਲਿਆਉਣ।

11ਤਾਂ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਨਜ਼ੀਰ ਦਾ ਪ੍ਰਾਸਚਿਤ ਕਰੇ ਕਿਉਂ ਜੋ ਉਹਨਾਂ ਨੇ ਮੁਰਦੇ ਦੇ ਸਾਹਮਣੇ ਰਹਿ ਕੇ ਪਾਪ ਕੀਤਾ ਸੀ। ਉਸੇ ਦਿਨ ਉਹ ਆਪਣੇ ਸਿਰ ਨੂੰ ਦੁਬਾਰਾ ਪਵਿੱਤਰ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.