ਗਿਣਤੀ 6

ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ।

Numbers 6:7 (UKJV) He shall not make himself unclean for his father, or for his mother, for his brother, or for his sister, when they die: because the consecration of his God is upon his head.

5“ ‘ਉਹਨਾਂ ਦੀ ਨਜ਼ੀਰ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ, ਉਹਨਾਂ ਦੇ ਸਿਰ ਉੱਤੇ ਉਸਤਰਾ ਨਾ ਵਰਤਿਆ ਜਾਵੇ। ਉਹ ਉਦੋਂ ਤੱਕ ਪਵਿੱਤਰ ਹੋਣੇ ਚਾਹੀਦੇ ਹਨ ਜਦੋਂ ਤੱਕ ਯਾਹਵੇਹ ਨੂੰ ਆਪਣੇ ਅਰਪਣ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਉਹਨਾਂ ਨੂੰ ਆਪਣੇ ਵਾਲ ਲੰਬੇ ਹੋਣ ਦੇਣੇ ਚਾਹੀਦੇ ਹਨ।

6“ ‘ਯਾਹਵੇਹ ਨੂੰ ਅਰਪਣ ਕਰਨ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ ਨਜ਼ੀਰ ਨੂੰ ਕਿਸੇ ਮੁਰਦਾ ਸਰੀਰ ਦੇ ਨੇੜੇ ਨਹੀਂ ਜਾਣਾ ਚਾਹੀਦਾ।

7ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ।

8ਆਪਣੇ ਅਰਪਣ ਦੇ ਸਮੇਂ ਦੌਰਾਨ, ਉਹ ਯਾਹਵੇਹ ਨੂੰ ਪਵਿੱਤਰ ਕੀਤੇ ਜਾਂਦੇ ਹਨ।

9“ ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਓਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.