3ਉਹਨਾਂ ਨੂੰ ਸ਼ਰਾਬ ਅਤੇ ਹੋਰ ਖਮੀਰ ਵਾਲੇ ਸਿਰਕੇ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਜਾਂ ਹੋਰ ਖਮੀਰ ਵਾਲੇ ਪੀਣ ਵਾਲੇ ਸਿਰਕੇ ਨੂੰ ਨਹੀਂ ਪੀਣਾ ਚਾਹੀਦਾ, ਉਹਨਾਂ ਨੂੰ ਅੰਗੂਰ ਦਾ ਰਸ ਨਹੀਂ ਪੀਣਾ ਚਾਹੀਦਾ ਜਾਂ ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ।
4ਜਿੰਨਾ ਚਿਰ ਉਹ ਆਪਣੀ ਨਜ਼ੀਰ ਦੀ ਸੁੱਖਣਾ ਦੇ ਅਧੀਨ ਰਹਿਣ, ਉਹਨਾਂ ਨੂੰ ਅੰਗੂਰ ਦੀ ਵੇਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਇੱਥੋਂ ਤੱਕ ਕਿ ਬੀਜ ਜਾਂ ਛਿੱਲਕੇ ਵੀ ਨਹੀਂ।
5“ ‘ਉਹਨਾਂ ਦੀ ਨਜ਼ੀਰ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ, ਉਹਨਾਂ ਦੇ ਸਿਰ ਉੱਤੇ ਉਸਤਰਾ ਨਾ ਵਰਤਿਆ ਜਾਵੇ। ਉਹ ਉਦੋਂ ਤੱਕ ਪਵਿੱਤਰ ਹੋਣੇ ਚਾਹੀਦੇ ਹਨ ਜਦੋਂ ਤੱਕ ਯਾਹਵੇਹ ਨੂੰ ਆਪਣੇ ਅਰਪਣ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਉਹਨਾਂ ਨੂੰ ਆਪਣੇ ਵਾਲ ਲੰਬੇ ਹੋਣ ਦੇਣੇ ਚਾਹੀਦੇ ਹਨ।
6“ ‘ਯਾਹਵੇਹ ਨੂੰ ਅਰਪਣ ਕਰਨ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ ਨਜ਼ੀਰ ਨੂੰ ਕਿਸੇ ਮੁਰਦਾ ਸਰੀਰ ਦੇ ਨੇੜੇ ਨਹੀਂ ਜਾਣਾ ਚਾਹੀਦਾ।
7ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ।