ਗਿਣਤੀ 6

ਜਿੰਨਾ ਚਿਰ ਉਹ ਆਪਣੀ ਨਜ਼ੀਰ ਦੀ ਸੁੱਖਣਾ ਦੇ ਅਧੀਨ ਰਹਿਣ, ਉਹਨਾਂ ਨੂੰ ਅੰਗੂਰ ਦੀ ਵੇਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਇੱਥੋਂ ਤੱਕ ਕਿ ਬੀਜ ਜਾਂ ਛਿੱਲਕੇ ਵੀ ਨਹੀਂ।

Numbers 6:4 (UKJV) All the days of his separation shall he eat nothing that is made of the vine tree, from the kernels even to the husk.

2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕੋਈ ਆਦਮੀ ਜਾਂ ਔਰਤ ਕੋਈ ਨਜ਼ੀਰ ਦੀ ਖਾਸ ਸੁੱਖਣਾ ਚਾਹੁੰਦਾ ਹੈ, ਅਰਥਾਤ ਆਪਣੇ ਆਪ ਨੂੰ ਯਾਹਵੇਹ ਲਈ ਅਰਪਣ ਕਰੇ,

3ਉਹਨਾਂ ਨੂੰ ਸ਼ਰਾਬ ਅਤੇ ਹੋਰ ਖਮੀਰ ਵਾਲੇ ਸਿਰਕੇ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਜਾਂ ਹੋਰ ਖਮੀਰ ਵਾਲੇ ਪੀਣ ਵਾਲੇ ਸਿਰਕੇ ਨੂੰ ਨਹੀਂ ਪੀਣਾ ਚਾਹੀਦਾ, ਉਹਨਾਂ ਨੂੰ ਅੰਗੂਰ ਦਾ ਰਸ ਨਹੀਂ ਪੀਣਾ ਚਾਹੀਦਾ ਜਾਂ ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ।

4ਜਿੰਨਾ ਚਿਰ ਉਹ ਆਪਣੀ ਨਜ਼ੀਰ ਦੀ ਸੁੱਖਣਾ ਦੇ ਅਧੀਨ ਰਹਿਣ, ਉਹਨਾਂ ਨੂੰ ਅੰਗੂਰ ਦੀ ਵੇਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਇੱਥੋਂ ਤੱਕ ਕਿ ਬੀਜ ਜਾਂ ਛਿੱਲਕੇ ਵੀ ਨਹੀਂ।

5“ ‘ਉਹਨਾਂ ਦੀ ਨਜ਼ੀਰ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ, ਉਹਨਾਂ ਦੇ ਸਿਰ ਉੱਤੇ ਉਸਤਰਾ ਨਾ ਵਰਤਿਆ ਜਾਵੇ। ਉਹ ਉਦੋਂ ਤੱਕ ਪਵਿੱਤਰ ਹੋਣੇ ਚਾਹੀਦੇ ਹਨ ਜਦੋਂ ਤੱਕ ਯਾਹਵੇਹ ਨੂੰ ਆਪਣੇ ਅਰਪਣ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਉਹਨਾਂ ਨੂੰ ਆਪਣੇ ਵਾਲ ਲੰਬੇ ਹੋਣ ਦੇਣੇ ਚਾਹੀਦੇ ਹਨ।

6“ ‘ਯਾਹਵੇਹ ਨੂੰ ਅਰਪਣ ਕਰਨ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ ਨਜ਼ੀਰ ਨੂੰ ਕਿਸੇ ਮੁਰਦਾ ਸਰੀਰ ਦੇ ਨੇੜੇ ਨਹੀਂ ਜਾਣਾ ਚਾਹੀਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.