13ਉਹ ਦਾ ਚੜ੍ਹਾਵਾ ਇਹ ਸੀ, ਇੱਕ ਸੌ ਤੀਹ ਸ਼ੈਕੇਲ ਵਜ਼ਨ ਦੀ ਇੱਕ ਚਾਂਦੀ ਦੀ ਥਾਲੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।
14ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ।
15ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;
16ਪਾਪ ਦੀ ਭੇਟ ਲਈ ਇੱਕ ਬੱਕਰਾ;
17ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਅੰਮੀਨਾਦਾਬ ਦੇ ਪੁੱਤਰ ਨਾਹਸ਼ੋਨ ਦੀ ਭੇਟ ਸੀ।