ਗਿਣਤੀ 7

ਉਹ ਦਾ ਚੜ੍ਹਾਵਾ ਇਹ ਸੀ, ਇੱਕ ਸੌ ਤੀਹ ਸ਼ੈਕੇਲ ਵਜ਼ਨ ਦੀ ਇੱਕ ਚਾਂਦੀ ਦੀ ਥਾਲੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।

Numbers 7:13 (UKJV) And his offering was one silver charger, the weight thereof was an hundred and thirty shekels, one silver bowl of seventy shekels, after the shekel of the sanctuary; both of them were full of fine flour mingled with oil for a food offering:

11ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਹਰ ਰੋਜ਼ ਇੱਕ ਆਗੂ ਜਗਵੇਦੀ ਦੇ ਸਮਰਪਣ ਲਈ ਆਪਣੀ ਭੇਟ ਲੈ ਕੇ ਆਵੇ।”

12ਜਿਹੜਾ ਪਹਿਲੇ ਦਿਨ ਆਪਣੀ ਭੇਟ ਲੈ ਕੇ ਆਇਆ ਉਹ ਯਹੂਦਾਹ ਦੇ ਗੋਤ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।

13ਉਹ ਦਾ ਚੜ੍ਹਾਵਾ ਇਹ ਸੀ, ਇੱਕ ਸੌ ਤੀਹ ਸ਼ੈਕੇਲ ਵਜ਼ਨ ਦੀ ਇੱਕ ਚਾਂਦੀ ਦੀ ਥਾਲੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।

14ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ।

15ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.