20ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ;
21ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;
22ਪਾਪ ਦੀ ਭੇਟ ਲਈ ਇੱਕ ਬੱਕਰਾ;
23ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਗਏ। ਇਹ ਸੂਆਰ ਦੇ ਪੁੱਤਰ ਨਥਾਨੇਲ ਦੀ ਭੇਟ ਸੀ।
24ਤੀਜੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਆਪਣੀ ਭੇਟ ਲੈ ਕੇ ਆਇਆ।