19ਜੋ ਭੇਟ ਉਹ ਲਿਆਇਆ ਉਹ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸ ਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਸੀ ਅਤੇ ਹਰੇਕ ਵਿੱਚ ਜ਼ੈਤੂਨ ਦੇ ਤੇਲ ਵਿੱਚ ਰਲਿਆ ਹੋਇਆ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ ਜੋ ਅਨਾਜ ਦੀ ਭੇਟ ਵਜੋਂ ਸੀ;
20ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ;
21ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;
22ਪਾਪ ਦੀ ਭੇਟ ਲਈ ਇੱਕ ਬੱਕਰਾ;
23ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਗਏ। ਇਹ ਸੂਆਰ ਦੇ ਪੁੱਤਰ ਨਥਾਨੇਲ ਦੀ ਭੇਟ ਸੀ।