31ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।
32ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;
33ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;
34ਪਾਪ ਦੀ ਭੇਟ ਲਈ ਇੱਕ ਬੱਕਰਾ;
35ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦੀ ਭੇਟ ਸੀ।