32ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;
33ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;
34ਪਾਪ ਦੀ ਭੇਟ ਲਈ ਇੱਕ ਬੱਕਰਾ;
35ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦੀ ਭੇਟ ਸੀ।
36ਪੰਜਵੇਂ ਦਿਨ ਸ਼ਿਮਓਨ ਦੇ ਲੋਕਾਂ ਦਾ ਆਗੂ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਆਪਣੀ ਭੇਟ ਲੈ ਕੇ ਆਇਆ।