34ਪਾਪ ਦੀ ਭੇਟ ਲਈ ਇੱਕ ਬੱਕਰਾ;
35ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦੀ ਭੇਟ ਸੀ।
36ਪੰਜਵੇਂ ਦਿਨ ਸ਼ਿਮਓਨ ਦੇ ਲੋਕਾਂ ਦਾ ਆਗੂ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਆਪਣੀ ਭੇਟ ਲੈ ਕੇ ਆਇਆ।
37ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।
38ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ ਦਾ ਕਟੋਰਾ;