ਗਿਣਤੀ 7

ਸੁੱਖ-ਸਾਂਦ ਦੀ ਬਲੀ ਲਈ ਕੁੱਲ ਪਸ਼ੂਆਂ ਦੀ ਗਿਣਤੀ ਚੌਵੀ ਬਲਦ, ਸੱਠ ਭੇਡੂ, ਸੱਠ ਬੱਕਰੇ ਅਤੇ ਇੱਕ ਸਾਲ ਦੇ ਸੱਠ ਭੇਡ ਦੇ ਬੱਚੇ ਸਨ। ਇਹ ਜਗਵੇਦੀ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਦੇ ਸਮਰਪਣ ਲਈ ਭੇਟਾਂ ਸਨ।

Numbers 7:88 (UKJV) And all the oxen for the sacrifice of the peace offerings were twenty and four bullocks, the rams sixty, the he goats sixty, the lambs of the first year sixty. This was the dedication of the altar, after that it was anointed.

86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਸੀ ਜੋ ਕੁੱਲ ਮਿਲਾ ਕੇ, ਸੋਨੇ ਦੇ ਪਕਵਾਨਾਂ ਦਾ ਵਜ਼ਨ ਇੱਕ ਸੌ ਵੀਹ ਸ਼ੈਕੇਲ ਸੀ।

87ਹੋਮ ਦੀ ਭੇਟ ਲਈ ਕੁੱਲ ਪਸ਼ੂਆਂ ਦੀ ਗਿਣਤੀ ਬਾਰਾਂ ਬਲਦ, ਬਾਰਾਂ ਭੇਡੂ ਅਤੇ ਇੱਕ ਸਾਲ ਦੇ ਬਾਰਾਂ ਲੇਲੇ ਸਨ, ਅਤੇ ਨਾਲ ਹੀ ਉਹਨਾਂ ਦੇ ਅਨਾਜ ਦੀ ਭੇਟ ਸੀ। ਪਾਪ ਦੀ ਭੇਟ ਲਈ ਬਾਰਾਂ ਬੱਕਰੇ ਵਰਤੇ ਗਏ ਸਨ।

88ਸੁੱਖ-ਸਾਂਦ ਦੀ ਬਲੀ ਲਈ ਕੁੱਲ ਪਸ਼ੂਆਂ ਦੀ ਗਿਣਤੀ ਚੌਵੀ ਬਲਦ, ਸੱਠ ਭੇਡੂ, ਸੱਠ ਬੱਕਰੇ ਅਤੇ ਇੱਕ ਸਾਲ ਦੇ ਸੱਠ ਭੇਡ ਦੇ ਬੱਚੇ ਸਨ। ਇਹ ਜਗਵੇਦੀ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਦੇ ਸਮਰਪਣ ਲਈ ਭੇਟਾਂ ਸਨ।

89ਜਦੋਂ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਇਆ, ਤਾਂ ਉਸ ਨੇ ਨੇਮ ਦੇ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਉਸ ਨਾਲ ਬੋਲਣ ਦੀ ਆਵਾਜ਼ ਸੁਣੀ ਅਤੇ ਇਸ ਤਰ੍ਹਾਂ ਯਾਹਵੇਹ ਨੇ ਉਸ ਨਾਲ ਗੱਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.