85ਚਾਂਦੀ ਦੀ ਹਰ ਥਾਲ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਹਰੇਕ ਕਟੋਰਾ ਸੱਤਰ ਸ਼ੈਕੇਲ ਦਾ ਸੀ, ਕੁੱਲ ਮਿਲਾ ਕੇ ਚਾਂਦੀ ਦੇ ਪਕਵਾਨਾਂ ਦਾ ਵਜ਼ਨ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਦੋ ਹਜ਼ਾਰ ਚਾਰ ਸੌ ਸ਼ੈਕੇਲ ਸੀ।
86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਸੀ ਜੋ ਕੁੱਲ ਮਿਲਾ ਕੇ, ਸੋਨੇ ਦੇ ਪਕਵਾਨਾਂ ਦਾ ਵਜ਼ਨ ਇੱਕ ਸੌ ਵੀਹ ਸ਼ੈਕੇਲ ਸੀ।
87ਹੋਮ ਦੀ ਭੇਟ ਲਈ ਕੁੱਲ ਪਸ਼ੂਆਂ ਦੀ ਗਿਣਤੀ ਬਾਰਾਂ ਬਲਦ, ਬਾਰਾਂ ਭੇਡੂ ਅਤੇ ਇੱਕ ਸਾਲ ਦੇ ਬਾਰਾਂ ਲੇਲੇ ਸਨ, ਅਤੇ ਨਾਲ ਹੀ ਉਹਨਾਂ ਦੇ ਅਨਾਜ ਦੀ ਭੇਟ ਸੀ। ਪਾਪ ਦੀ ਭੇਟ ਲਈ ਬਾਰਾਂ ਬੱਕਰੇ ਵਰਤੇ ਗਏ ਸਨ।
88ਸੁੱਖ-ਸਾਂਦ ਦੀ ਬਲੀ ਲਈ ਕੁੱਲ ਪਸ਼ੂਆਂ ਦੀ ਗਿਣਤੀ ਚੌਵੀ ਬਲਦ, ਸੱਠ ਭੇਡੂ, ਸੱਠ ਬੱਕਰੇ ਅਤੇ ਇੱਕ ਸਾਲ ਦੇ ਸੱਠ ਭੇਡ ਦੇ ਬੱਚੇ ਸਨ। ਇਹ ਜਗਵੇਦੀ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਦੇ ਸਮਰਪਣ ਲਈ ਭੇਟਾਂ ਸਨ।
89ਜਦੋਂ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਇਆ, ਤਾਂ ਉਸ ਨੇ ਨੇਮ ਦੇ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਉਸ ਨਾਲ ਬੋਲਣ ਦੀ ਆਵਾਜ਼ ਸੁਣੀ ਅਤੇ ਇਸ ਤਰ੍ਹਾਂ ਯਾਹਵੇਹ ਨੇ ਉਸ ਨਾਲ ਗੱਲ ਕੀਤੀ।