ਗਿਣਤੀ 7

ਚਾਂਦੀ ਦੀ ਹਰ ਥਾਲ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਹਰੇਕ ਕਟੋਰਾ ਸੱਤਰ ਸ਼ੈਕੇਲ ਦਾ ਸੀ, ਕੁੱਲ ਮਿਲਾ ਕੇ ਚਾਂਦੀ ਦੇ ਪਕਵਾਨਾਂ ਦਾ ਵਜ਼ਨ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਦੋ ਹਜ਼ਾਰ ਚਾਰ ਸੌ ਸ਼ੈਕੇਲ ਸੀ।

Numbers 7:85 (UKJV) Each charger of silver weighing an hundred and thirty shekels, each bowl seventy: all the silver vessels weighed two thousand and four hundred shekels, after the shekel of the sanctuary:

83ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਏਨਾਨ ਦੇ ਪੁੱਤਰ ਅਹੀਰਾ ਦੀ ਭੇਟ ਸੀ।

84ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਸੀ ਤਾਂ ਇਸਰਾਏਲ ਦੇ ਆਗੂਆਂ ਦੀਆਂ ਭੇਟਾਂ ਇਹ ਸਨ: ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।

85ਚਾਂਦੀ ਦੀ ਹਰ ਥਾਲ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਹਰੇਕ ਕਟੋਰਾ ਸੱਤਰ ਸ਼ੈਕੇਲ ਦਾ ਸੀ, ਕੁੱਲ ਮਿਲਾ ਕੇ ਚਾਂਦੀ ਦੇ ਪਕਵਾਨਾਂ ਦਾ ਵਜ਼ਨ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਦੋ ਹਜ਼ਾਰ ਚਾਰ ਸੌ ਸ਼ੈਕੇਲ ਸੀ।

86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਸੀ ਜੋ ਕੁੱਲ ਮਿਲਾ ਕੇ, ਸੋਨੇ ਦੇ ਪਕਵਾਨਾਂ ਦਾ ਵਜ਼ਨ ਇੱਕ ਸੌ ਵੀਹ ਸ਼ੈਕੇਲ ਸੀ।

87ਹੋਮ ਦੀ ਭੇਟ ਲਈ ਕੁੱਲ ਪਸ਼ੂਆਂ ਦੀ ਗਿਣਤੀ ਬਾਰਾਂ ਬਲਦ, ਬਾਰਾਂ ਭੇਡੂ ਅਤੇ ਇੱਕ ਸਾਲ ਦੇ ਬਾਰਾਂ ਲੇਲੇ ਸਨ, ਅਤੇ ਨਾਲ ਹੀ ਉਹਨਾਂ ਦੇ ਅਨਾਜ ਦੀ ਭੇਟ ਸੀ। ਪਾਪ ਦੀ ਭੇਟ ਲਈ ਬਾਰਾਂ ਬੱਕਰੇ ਵਰਤੇ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.