ਗਿਣਤੀ 9

ਤਾਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਆਖਿਆ,

Numbers 9:4 (UKJV) And Moses spoke unto the children of Israel, that they should keep the passover.

2“ਇਸਰਾਏਲੀ ਨਿਸ਼ਚਿਤ ਸਮੇਂ ਉੱਤੇ ਪਸਾਹ ਦਾ ਤਿਉਹਾਰ ਮਨਾਉਣ।

3ਇਸ ਨੂੰ ਇਸ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ, ਠਹਿਰਾਏ ਹੋਏ ਸਮੇਂ ਉੱਤੇ, ਇਸ ਦੀਆਂ ਸਾਰੀਆਂ ਬਿਧੀਆਂ ਅਤੇ ਨਿਯਮਾਂ ਦੇ ਅਨੁਸਾਰ ਮਨਾਇਆ ਕਰੋ।”

4ਤਾਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਆਖਿਆ,

5ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ ਸੀਨਾਈ ਦੇ ਉਜਾੜ ਵਿੱਚ ਅਜਿਹਾ ਕੀਤਾ, ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

6ਪਰ ਉਹਨਾਂ ਵਿੱਚੋਂ ਕਈ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ ਕਿਉਂਕਿ ਉਹ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਸਨ, ਇਸ ਲਈ ਉਹ ਉਸੇ ਦਿਨ ਮੋਸ਼ੇਹ ਅਤੇ ਹਾਰੋਨ ਕੋਲ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.