ਗਿਣਤੀ 9

ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ ਸੀਨਾਈ ਦੇ ਉਜਾੜ ਵਿੱਚ ਅਜਿਹਾ ਕੀਤਾ, ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Numbers 9:5 (UKJV) And they kept the passover on the fourteenth day of the first month at even in the wilderness of Sinai: according to all that the LORD commanded Moses, so did the children of Israel.

3ਇਸ ਨੂੰ ਇਸ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ, ਠਹਿਰਾਏ ਹੋਏ ਸਮੇਂ ਉੱਤੇ, ਇਸ ਦੀਆਂ ਸਾਰੀਆਂ ਬਿਧੀਆਂ ਅਤੇ ਨਿਯਮਾਂ ਦੇ ਅਨੁਸਾਰ ਮਨਾਇਆ ਕਰੋ।”

4ਤਾਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਆਖਿਆ,

5ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ ਸੀਨਾਈ ਦੇ ਉਜਾੜ ਵਿੱਚ ਅਜਿਹਾ ਕੀਤਾ, ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

6ਪਰ ਉਹਨਾਂ ਵਿੱਚੋਂ ਕਈ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ ਕਿਉਂਕਿ ਉਹ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਸਨ, ਇਸ ਲਈ ਉਹ ਉਸੇ ਦਿਨ ਮੋਸ਼ੇਹ ਅਤੇ ਹਾਰੋਨ ਕੋਲ ਆਏ।

7ਅਤੇ ਮੋਸ਼ੇਹ ਨੂੰ ਆਖਿਆ, “ਅਸੀਂ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਸਾਨੂੰ ਇਸਰਾਏਲ ਦੇ ਬਾਕੀ ਘਰਾਣੇ ਨਾਲ ਯਾਹਵੇਹ ਨੂੰ ਭੇਟਾਂ ਚੜ੍ਹਾਉਣ ਤੋਂ ਕਿਉਂ ਰੋਕਿਆ ਜਾਂਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.