ਗਿਣਤੀ 9

ਮੋਸ਼ੇਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਯਾਹਵੇਹ ਤੁਹਾਡੇ ਬਾਰੇ ਕੀ ਹੁਕਮ ਦਿੰਦਾ ਹੈ।”

Numbers 9:8 (UKJV) And Moses said unto them, Stand still, and I will hear what the LORD will command concerning you.

6ਪਰ ਉਹਨਾਂ ਵਿੱਚੋਂ ਕਈ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ ਕਿਉਂਕਿ ਉਹ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਸਨ, ਇਸ ਲਈ ਉਹ ਉਸੇ ਦਿਨ ਮੋਸ਼ੇਹ ਅਤੇ ਹਾਰੋਨ ਕੋਲ ਆਏ।

7ਅਤੇ ਮੋਸ਼ੇਹ ਨੂੰ ਆਖਿਆ, “ਅਸੀਂ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਸਾਨੂੰ ਇਸਰਾਏਲ ਦੇ ਬਾਕੀ ਘਰਾਣੇ ਨਾਲ ਯਾਹਵੇਹ ਨੂੰ ਭੇਟਾਂ ਚੜ੍ਹਾਉਣ ਤੋਂ ਕਿਉਂ ਰੋਕਿਆ ਜਾਂਦਾ ਹੈ?”

8ਮੋਸ਼ੇਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਯਾਹਵੇਹ ਤੁਹਾਡੇ ਬਾਰੇ ਕੀ ਹੁਕਮ ਦਿੰਦਾ ਹੈ।”

9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

10“ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.