8ਮੋਸ਼ੇਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਯਾਹਵੇਹ ਤੁਹਾਡੇ ਬਾਰੇ ਕੀ ਹੁਕਮ ਦਿੰਦਾ ਹੈ।”
9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
10“ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ,
11ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ।
12ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ।