ਗਿਣਤੀ 9

ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ।

Numbers 9:12 (UKJV) They shall leave none of it unto the morning, nor break any bone of it: according to all the ordinances of the passover they shall keep it.

10“ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ,

11ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ।

12ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ।

13ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।

14“ ‘ਤੁਹਾਡੇ ਵਿੱਚ ਰਹਿਣ ਵਾਲੇ ਇੱਕ ਵਿਦੇਸ਼ੀ ਨੂੰ ਵੀ ਯਾਹਵੇਹ ਦੇ ਪਸਾਹ ਦਾ ਤਿਉਹਾਰ ਇਸ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਮਨਾਉਣਾ ਚਾਹੀਦਾ ਹੈ, ਪਰ ਪਰਦੇਸੀ ਅਤੇ ਤੁਹਾਡੇ ਦੋਹਾਂ ਲਈ ਇੱਕੋ ਜਿਹੇ ਨਿਯਮ ਹਨ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.