ਗਿਣਤੀ 9

ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।

Numbers 9:13 (UKJV) But the man that is clean, and is not in a journey, and forbears to keep the passover, even the same soul shall be cut off from among his people: because he brought not the offering of the LORD in his appointed season, that man shall bear his sin.

11ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ।

12ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ।

13ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।

14“ ‘ਤੁਹਾਡੇ ਵਿੱਚ ਰਹਿਣ ਵਾਲੇ ਇੱਕ ਵਿਦੇਸ਼ੀ ਨੂੰ ਵੀ ਯਾਹਵੇਹ ਦੇ ਪਸਾਹ ਦਾ ਤਿਉਹਾਰ ਇਸ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਮਨਾਉਣਾ ਚਾਹੀਦਾ ਹੈ, ਪਰ ਪਰਦੇਸੀ ਅਤੇ ਤੁਹਾਡੇ ਦੋਹਾਂ ਲਈ ਇੱਕੋ ਜਿਹੇ ਨਿਯਮ ਹਨ।’ ”

15ਜਿਸ ਦਿਨ ਡੇਰਾ, ਨੇਮ ਦਾ ਤੰਬੂ ਸਥਾਪਿਤ ਕੀਤਾ ਗਿਆ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਸ਼ਾਮ ਤੋਂ ਸਵੇਰ ਤੱਕ ਡੇਰੇ ਦੇ ਉੱਪਰ ਬੱਦਲ ਅੱਗ ਵਾਂਗ ਦਿਖਾਈ ਦਿੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.