9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
10“ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ,
11ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ।
12ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ।
13ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।