1ਓਬਦਯਾਹ ਦੇ ਦੁਆਰਾ ਦੇਖਿਆ ਗਿਆ ਦਰਸ਼ਣ। ਅਦੋਮ ਬਾਰੇ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਅਸੀਂ ਯਾਹਵੇਹ ਵੱਲੋਂ ਇੱਕ ਸੰਦੇਸ਼ ਸੁਣਿਆ ਹੈ: ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ, “ਉੱਠ, ਅਸੀਂ ਉਸ ਦੇ ਵਿਰੁੱਧ ਲੜਾਈ ਲਈ ਚੱਲੀਏ।”
2“ਵੇਖੋ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ; ਤੁਹਾਨੂੰ ਪੂਰੀ ਤਰ੍ਹਾਂ ਤੁੱਛ ਜਾਣਿਆ ਜਾਵੇਗਾ।
3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਅਤੇ ਉੱਚਿਆਂ ਉੱਤੇ ਆਪਣਾ ਘਰ ਬਣਾਉਂਦੇ ਹੋ, ਤੂੰ ਜੋ ਆਪਣੇ ਆਪ ਨੂੰ ਆਖਦਾ ਹੈ, ‘ਕੌਣ ਮੈਨੂੰ ਜ਼ਮੀਨ ਉੱਤੇ ਉਤਾਰ ਸਕਦਾ ਹੈ?’
4ਭਾਵੇਂ ਤੂੰ ਉਕਾਬ ਵਾਂਗ ਉੱਚਾ ਉੱਡ ਜਾਵੇ, ਅਤੇ ਤਾਰਿਆਂ ਵਿੱਚ ਤੇਰਾ ਆਲ੍ਹਣਾ ਬਣਿਆ ਹੋਵੇ, ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ,” ਯਾਹਵੇਹ ਦਾ ਵਾਕ ਹੈ।