2“ਵੇਖੋ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ; ਤੁਹਾਨੂੰ ਪੂਰੀ ਤਰ੍ਹਾਂ ਤੁੱਛ ਜਾਣਿਆ ਜਾਵੇਗਾ।
3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਅਤੇ ਉੱਚਿਆਂ ਉੱਤੇ ਆਪਣਾ ਘਰ ਬਣਾਉਂਦੇ ਹੋ, ਤੂੰ ਜੋ ਆਪਣੇ ਆਪ ਨੂੰ ਆਖਦਾ ਹੈ, ‘ਕੌਣ ਮੈਨੂੰ ਜ਼ਮੀਨ ਉੱਤੇ ਉਤਾਰ ਸਕਦਾ ਹੈ?’
4ਭਾਵੇਂ ਤੂੰ ਉਕਾਬ ਵਾਂਗ ਉੱਚਾ ਉੱਡ ਜਾਵੇ, ਅਤੇ ਤਾਰਿਆਂ ਵਿੱਚ ਤੇਰਾ ਆਲ੍ਹਣਾ ਬਣਿਆ ਹੋਵੇ, ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ,” ਯਾਹਵੇਹ ਦਾ ਵਾਕ ਹੈ।
5“ਜੇ ਚੋਰ ਤੇਰੇ ਕੋਲ ਆਉਣ, ਅਤੇ ਲੁਟੇਰੇ ਰਾਤ ਨੂੰ ਆਉਣ। ਅਤੇ ਉਹ ਤਬਾਹ ਕਰਨਗੇ! ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ
6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!