ਓਬਦਯਾਹ 1

“ਜੇ ਚੋਰ ਤੇਰੇ ਕੋਲ ਆਉਣ, ਅਤੇ ਲੁਟੇਰੇ ਰਾਤ ਨੂੰ ਆਉਣ। ਅਤੇ ਉਹ ਤਬਾਹ ਕਰਨਗੇ! ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ

Obadiah 1:5 (UKJV) If thieves came to you, if robbers by night, (how are you cut off!) would they not have stolen till they had enough? if the grape-gatherers came to you, would they not leave some grapes?

3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਅਤੇ ਉੱਚਿਆਂ ਉੱਤੇ ਆਪਣਾ ਘਰ ਬਣਾਉਂਦੇ ਹੋ, ਤੂੰ ਜੋ ਆਪਣੇ ਆਪ ਨੂੰ ਆਖਦਾ ਹੈ, ‘ਕੌਣ ਮੈਨੂੰ ਜ਼ਮੀਨ ਉੱਤੇ ਉਤਾਰ ਸਕਦਾ ਹੈ?’

4ਭਾਵੇਂ ਤੂੰ ਉਕਾਬ ਵਾਂਗ ਉੱਚਾ ਉੱਡ ਜਾਵੇ, ਅਤੇ ਤਾਰਿਆਂ ਵਿੱਚ ਤੇਰਾ ਆਲ੍ਹਣਾ ਬਣਿਆ ਹੋਵੇ, ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ,” ਯਾਹਵੇਹ ਦਾ ਵਾਕ ਹੈ।

5“ਜੇ ਚੋਰ ਤੇਰੇ ਕੋਲ ਆਉਣ, ਅਤੇ ਲੁਟੇਰੇ ਰਾਤ ਨੂੰ ਆਉਣ। ਅਤੇ ਉਹ ਤਬਾਹ ਕਰਨਗੇ! ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ

6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!

7ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ; ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ; ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ, ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.