ਓਬਦਯਾਹ 1

ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ; ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ; ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ, ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।”

Obadiah 1:7 (UKJV) All the men of your confederacy have brought you even to the border: the men that were at peace with you have deceived you, and prevailed against you; that they eat your bread have laid a wound under you: there is none understanding in him.

5“ਜੇ ਚੋਰ ਤੇਰੇ ਕੋਲ ਆਉਣ, ਅਤੇ ਲੁਟੇਰੇ ਰਾਤ ਨੂੰ ਆਉਣ। ਅਤੇ ਉਹ ਤਬਾਹ ਕਰਨਗੇ! ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ

6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!

7ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ; ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ; ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ, ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।”

8ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ?

9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.