6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!
7ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ; ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ; ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ, ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।”
8ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ?
9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ।
10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੋਬ ਨਾਲ ਕੀਤਾ, ਤੂੰ ਸ਼ਰਮ ਨਾਲ ਢੱਕ ਜਾਵੇਂਗਾ। ਤੂੰ ਸਦਾ ਲਈ ਤਬਾਹ ਹੋ ਜਾਵੇਗਾ।