ਫਿਲਿਪੀਆਂ 2

ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ।

Philippians 2:22 (UKJV) But all of you know the proof of him, that, as a son with the father, he has served with me in the gospel.

20ਮੇਰੇ ਕੋਲ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ, ਜੋ ਤੁਹਾਡੀ ਭਲਾਈ ਲਈ ਸੱਚੀ ਚਿੰਤਾ ਦਿਖਾਏ।

21ਕਿਉਂਕਿ ਹਰ ਕੋਈ ਆਪਣੇ ਹਿੱਤਾਂ ਦੀ ਭਾਲ ਕਰਦਾ ਹੈ, ਨਾ ਕਿ ਯਿਸ਼ੂ ਮਸੀਹ ਦੇ।

22ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ।

23ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਮੈਂ ਵੇਖਾਂਗਾ ਕਿ ਹਾਲਾਤ ਮੇਰੇ ਨਾਲ ਕਿਵੇਂ ਚਲਦੇ ਹਨ ਮੈਂ ਉਸ ਨੂੰ ਭੇਜ ਦੇਵਾਂਗਾ।

24ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਜਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.