21ਕਿਉਂਕਿ ਹਰ ਕੋਈ ਆਪਣੇ ਹਿੱਤਾਂ ਦੀ ਭਾਲ ਕਰਦਾ ਹੈ, ਨਾ ਕਿ ਯਿਸ਼ੂ ਮਸੀਹ ਦੇ।
22ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ।
23ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਮੈਂ ਵੇਖਾਂਗਾ ਕਿ ਹਾਲਾਤ ਮੇਰੇ ਨਾਲ ਕਿਵੇਂ ਚਲਦੇ ਹਨ ਮੈਂ ਉਸ ਨੂੰ ਭੇਜ ਦੇਵਾਂਗਾ।
24ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਜਾਵਾਂਗਾ।
25ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ।