4ਪ੍ਰਭੂ ਵਿੱਚ ਸਦਾ ਆਨੰਦ ਕਰੋ। ਮੈਂ ਇਸ ਨੂੰ ਦੁਬਾਰਾ ਕਹਾਂਗਾ: ਆਨੰਦ ਕਰੋ!
5ਤੁਹਾਡੀ ਕੋਮਲਤਾ ਸਾਰਿਆਂ ਲਈ ਸਪੱਸ਼ਟ ਹੋਵੇ। ਪ੍ਰਭੂ ਨੇੜੇ ਹੈ।
6ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।
7ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
8ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ।