ਫਿਲਿਪੀਆਂ 4

ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

Philippians 4:7 (UKJV) And the peace of God, which passes all understanding, shall keep your hearts and minds through Christ Jesus.

5ਤੁਹਾਡੀ ਕੋਮਲਤਾ ਸਾਰਿਆਂ ਲਈ ਸਪੱਸ਼ਟ ਹੋਵੇ। ਪ੍ਰਭੂ ਨੇੜੇ ਹੈ।

6ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।

7ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

8ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ।

9ਜੋ ਵੀ ਤੁਸੀਂ ਮੇਰੇ ਤੋਂ ਸਿੱਖਿਆ ਹੈ ਜਾਂ ਪ੍ਰਾਪਤ ਕੀਤਾ ਜਾਂ ਸੁਣਿਆ ਹੈ, ਜਾਂ ਮੇਰੇ ਵਿੱਚ ਵੇਖੀ ਹੈ, ਉਸ ਨੂੰ ਅਮਲ ਵਿੱਚ ਲਿਆਉ। ਅਤੇ ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.