ਫਿਲਿਪੀਆਂ 4

ਤੁਹਾਡੀ ਕੋਮਲਤਾ ਸਾਰਿਆਂ ਲਈ ਸਪੱਸ਼ਟ ਹੋਵੇ। ਪ੍ਰਭੂ ਨੇੜੇ ਹੈ।

Philippians 4:5 (UKJV) Let your moderation be known unto all men. The Lord is at hand.

3ਹਾਂ, ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਹੇ ਮੇਰੇ ਸੱਚੇ ਸਾਥੀ, ਇਨ੍ਹਾਂ ਔਰਤਾਂ ਦੀ ਮਦਦ ਕਰੋ ਕਿਉਂਕਿ ਜਿੰਨ੍ਹਾ ਨੇ ਕਲੇਮੰਸ ਅਤੇ ਹੋਰਨਾਂ ਸਹਿ-ਕਰਮੀਆਂ ਸਣੇ ਖੁਸ਼ਖ਼ਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ, ਜਿਨ੍ਹਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ।

4ਪ੍ਰਭੂ ਵਿੱਚ ਸਦਾ ਆਨੰਦ ਕਰੋ। ਮੈਂ ਇਸ ਨੂੰ ਦੁਬਾਰਾ ਕਹਾਂਗਾ: ਆਨੰਦ ਕਰੋ!

5ਤੁਹਾਡੀ ਕੋਮਲਤਾ ਸਾਰਿਆਂ ਲਈ ਸਪੱਸ਼ਟ ਹੋਵੇ। ਪ੍ਰਭੂ ਨੇੜੇ ਹੈ।

6ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।

7ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.