13ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।
14ਸਾਡੇ ਨਾਲ ਗੁਣਾ ਪਾਓ; ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ”
15ਹੇ ਮੇਰੇ ਪੁੱਤਰ, ਉਹਨਾਂ ਦੇ ਨਾਲ ਨਾ ਜਾ ਉਹਨਾਂ ਦੇ ਰਾਹਾਂ ਤੇ ਪੈਰ ਨਾ ਰੱਖ;
16ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਕਾਹਲੇ ਹਨ, ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।
17ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!