16ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਕਾਹਲੇ ਹਨ, ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।
17ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!
18ਉਹ ਮਨੁੱਖ ਆਪਣੇ ਹੀ ਲਹੂ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ!
19ਇਹੀ ਚਾਲ ਹੈ ਹਰ ਉਸ ਮਨੁੱਖ ਦੀ ਜਿਹੜੇ ਨਫ਼ੇ ਦੇ ਲੋਭੀ ਹੁੰਦੇ ਹਨ; ਇਹ ਆਪਣੇ ਹੀ ਮਾਲਕ ਦੀ ਜਾਨ ਲੈ ਲੈਂਦੇ ਹਨ।
20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਆਪਣੀ ਆਵਾਜ਼ ਉਠਾਉਂਦੀ ਹੈ।