ਕਹਾਉਤਾਂ 1

ਜਦੋਂ ਬਿਪਤਾ ਤੂਫਾਨ ਵਾਂਗ ਅਤੇ ਤਬਾਹੀ ਵਾਵਰੋਲੇ ਵਾਂਗ ਤੁਹਾਡੇ ਉੱਤੇ ਆਵੇਗੀ; ਜਦੋਂ ਕਸ਼ਟ ਅਤੇ ਮੁਸੀਬਤਾਂ ਤੁਹਾਡੇ ਉੱਤੇ ਭਾਰੀ ਹੋ ਜਾਣਗੀਆਂ।

Proverbs 1:27 (UKJV) When your fear comes as desolation, and your destruction comes as a whirlwind; when distress and anguish comes upon you.

25ਕਿਉਂਕਿ ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਅਣਦੇਖਿਆ ਕਰ ਦਿੱਤਾ ਅਤੇ ਮੇਰੀ ਝਿੜਕ ਨੂੰ ਨਹੀਂ ਮੰਨਿਆ,

26ਜਦੋਂ ਤੁਹਾਡੇ ਉੱਤੇ ਬਿਪਤਾ ਆਵੇਗੀ ਤਾਂ ਮੈਂ ਹੱਸਾਂਗੀ ਜਦੋਂ ਬਿਪਤਾ ਤੁਹਾਡੇ ਉੱਤੇ ਆਵੇਗੀ ਤਾਂ ਮੈਂ ਮਜ਼ਾਕ ਕਰਾਂਗੀ,

27ਜਦੋਂ ਬਿਪਤਾ ਤੂਫਾਨ ਵਾਂਗ ਅਤੇ ਤਬਾਹੀ ਵਾਵਰੋਲੇ ਵਾਂਗ ਤੁਹਾਡੇ ਉੱਤੇ ਆਵੇਗੀ; ਜਦੋਂ ਕਸ਼ਟ ਅਤੇ ਮੁਸੀਬਤਾਂ ਤੁਹਾਡੇ ਉੱਤੇ ਭਾਰੀ ਹੋ ਜਾਣਗੀਆਂ।

28“ਉਸ ਵੇਲੇ ਉਹ ਮੈਨੂੰ ਪੁਕਾਰਣਗੇ ਪਰ ਮੈਂ ਉੱਤਰ ਨਾ ਦਿਆਂਗੀ; ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,

29ਕਿਉਂਕਿ ਉਹਨਾਂ ਨੇ ਗਿਆਨ ਨਾਲ ਨਫ਼ਰਤ ਕੀਤੀ ਅਤੇ ਯਾਹਵੇਹ ਤੋਂ ਡਰਨਾ ਨਹੀਂ ਚੁਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.